ਇੱਕ ਪੁਰਸ਼ ਦੁਆਰਾ ਇੱਕ ਪ੍ਰਜਨਨ ਔਰਤ ਨੂੰ ਗਰਭ ਧਾਰਣ ਕਰਨ ਵਿੱਚ ਅਸਮਰੱਥਾ ਮਰਦ ਬਾਂਝਪਨ ਦੀ ਮੌਜੂਦਗੀ ਦਾ ਸੰਕੇਤ ਹੁੰਦਾ ਹੈ। ਪਹਿਲੇ ਜ਼ਮਾਨਿਆਂ ਦੇ ਵਿੱਚ ਬਾਂਝਪਨ ਨੂੰ ਸਿਰਫ ਔਰਤਾਂ ਦੇ ਨਾਲ ਹੀ ਜੋੜਿਆ ਜਾਂਦਾ ਸੀ, ਪਰ ਹਾਲ ਹੀ ਦੇ ਅਧਿਐਨਾਂ ਤੋਂ ਪਤਾ ਲੱਗਿਆ ਹੈ, ਕਿ ਮਰਦ ਵੀ ਇੱਕ ਔਰਤ ਦੀ ਗਰਭ ਅਵਸਥਾ ਦੀ ਅਸਫ਼ਲਤਾ ਦੇ ਲਈ ਜ਼ਿੰਮੇਵਾਰ ਹੋ ਸਕਦੇ ਹਨ। ਇਸਦੇ ਨਾਲ ਹੀ ਵੱਖ-ਵੱਖ ਅਧਿਐਨਾਂ ਦੁਆਰਾ ਇਸਦੇ ਅੰਕੜੇ ਵੀ ਪ੍ਰਦਾਨ ਕਿੱਤੇ ਗਏ ਹਨ, ਕਿ ਬਾਂਝਪਨ ਦੇ ਔਸਤਨ 10 ਮਾਮਲਿਆਂ ਦੇ ਵਿੱਚੋਂ 4 ਮਾਮਲੇ ਮਰਦ ਬਾਂਝਪਨ ਦੇ ਕਾਰਣ ਹੁੰਦੇ ਹਨ।

ਸਫ਼ਲ ਗਰਭ ਅਵਸਥਾ ਦੀਆਂ ਸੰਭਾਵਨਾਵਾਂ ਨੂੰ ਵੱਧ ਕਰਨ ਦੇ ਲਈ ਆਮਤੌਰ ਤੇ ਮਰਦ ਅਤੇ ਔਰਤ ਦੋਵਾਂ ਨੂੰ ਹੀ ਜਣਨ ਸ਼ਕਤੀ ‘ਤੇ ਵਿਚਾਰ ਕਰਨ ਦੀ ਕਾਫੀ ਜ਼ਿਆਦਾ ਜਰੂਰਤ ਹੁੰਦੀ ਹੈ, ਕਿਉਂਕਿ ਇਹ ਦੋਵਾਂ ਦੇ ਲਈ ਸਮੱਸਿਆ ਪੈਦਾ ਕਰ ਸਕਦੀ ਹੈ। ਹਾਲਾਂਕਿ, ਮਰਦ ਆਪਣੇ ਲਈ ਬਾਂਝਪਨ ਦੀ ਸਲਾਹ ਲੈਣ ਤੋਂ ਕਾਫੀ ਜ਼ਿਆਦਾ ਝਿਜਕਦੇ ਹਨ, ਪਰ ਸਮੱਸਿਆ ਅਤੇ ਗਰਭ ਧਾਰਣ ਦੇ ਕਾਰਣਾਂ ਨੂੰ ਸਮਝਣ ਦੀ ਕਾਫੀ ਜ਼ਿਆਦਾ ਜਰੂਰਤ ਹੁੰਦੀ ਹੈ।

ਮਰਦਾਂ ਵਿੱਚ ਬਾਂਝਪਨ ਦੇ ਕਈ ਕਾਰਣ ਉਪਲੱਭਧ ਹੋ ਸਕਦੇ ਹਨ, ਜਿਵੇਂ ਕਿ ਉਨ੍ਹਾਂ ਦੇ ਹਾਰਮੋਨ ਪੱਧਰ ਵਿੱਚ ਗੜਬੜੀ, ਤਣਾਅ, ਡਿਪਰੈਸ਼ਨ, ਅਤੇ ਪੋਸ਼ਣ ਦੀ ਘਾਟ, ਰਸਾਇਣਾਂ ਦੇ ਸੰਪਰਕ ਵਿੱਚ ਆਉਣਾ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਰਨਾ, ਸਿਗਰਟਨੋਸ਼ੀ, ਕਾਫੀ ਸ਼ਰਾਬ ਪੀਣਾ ਅਤੇ ਇਸਦੇ ਹੋਰ ਵੀ ਬਹੁਤ ਸਾਰੇ ਕਾਰਣ ਹੋ ਸਕਦੇ ਹਨ। ਇਹ ਸਾਰੇ ਕਾਰਕ ਆਮਤੌਰ ਤੇ ਜਾਂ ਤਾਂ ਸਰੀਰਕ ਜਾਂ ਫਿਰ ਮਨੋਵਿਗਿਆਨਕ ਹੋ ਸਕਦੇ ਹਨ, ਜੋ ਅਸਲ ਵਿੱਚ ਮਰਦਾਂ ਵਿੱਚ ਬਾਂਝਪਨ ਦੀ ਸਮੱਸਿਆ ਵਿੱਚ ਯੋਗਦਾਨ ਪਾ ਸਕਦੇ ਸਕਦੇ ਹਨ। ਇਨ੍ਹਾਂ ਤੋਂ ਇਲਾਵਾ, ਜਿਵੇਂ ਕਿ ਅੰਡਕੋਸ਼ ਦਾ ਨੁਕਸਾਨ, ਸ਼ੁਕਰਾਣੂਆਂ ਦੇ ਉਤਪਾਦਨ ਵਿੱਚ ਸਮੱਸਿਆ ਅਜਿਹੇ ਕੁੱਝ ਕੁਝ ਡਾਕਟਰੀ ਕਾਰਣ ਵੀ ਮਰਦਾਂ ਦੇ ਵਿੱਚ ਬਾਂਝਪਨ ਦੀ ਸਮੱਸਿਆ ਦਾ ਕਾਰਣ ਬਣ ਸਕਦੇ ਹਨ।

ਡਾਕਟਰੀ ਸ਼੍ਰੇਣੀਆਂ

What is Male Infertility? (ਮਰਦ ਬਾਂਝਪਨ ਦੀਆਂ ਮੁੱਖ ਕਿਸਮਾਂ)

ਉਪਰੋਕਤ ਦੱਸੇ ਸਾਰੇ ਕਾਰਣ ਇਕੱਲੇ ਜਾਂ ਫਿਰ ਆਪਸ ਦੇ ਵਿੱਚ ਮਿਲ ਕੇ ਮਰਦਾਂ ਦੇ ਵਿੱਚ ਵੱਖ-ਵੱਖ ਕਿਸਮਾਂ ਦੀਆਂ ਬਾਂਝਪਨ ਸਮੱਸਿਆਵਾਂ ਨੂੰ ਉਤਪੰਨ ਕਰ ਸਕਦੇ ਹਨ:

ਅਸਥੀਨੋਸਪਰਮੀਆ (Asthenospermia)

ਡਾਕਟਰੀ ਭਾਸ਼ਾ ਦੇ ਵਿੱਚ ਜਦੋਂ ਮਰਦ ਸ਼ੁਕਰਾਣੂਆਂ ਦੀ ਪ੍ਰਗਤੀ (ਗਤੀਸ਼ੀਲਤਾ) ਦੇ ਵਿੱਚ ਕਮੀ ਦਾ ਸ਼ਿਕਾਰ ਹੁੰਦੇ ਹਨ, ਤਾਂ ਇਸਨੂੰ ਅਸਥੀਨੋਸਪਰਮੀਆ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮਰਦ ਦੇ ਸ਼ੁਕਰਾਣੂ ਅੰਡੇ ਤੱਕ ਪਹੁੰਚਣ ਜਾਂ ਗਰੱਭ ਧਾਰਣ ਕਰਨ ਲਈ ਅੰਡੇ ਵਿੱਚ ਦਾਖ਼ਲ ਹੋਣ ਵਿੱਚ ਅਸਫਲ ਰਹਿੰਦੇ ਹਨ।

ਅਜ਼ੂਸਪਰਮੀਆ (Azoospermia)

ਜਿਸ ਵਿੱਚ ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਬਿਲਕੁਲ ਹੀ ਨਹੀਂ (ਸਿਫ਼ਰ) ਹੁੰਦੀ। ਇਹ ਲਗਭਗ 20% ਬਾਂਝ ਮਰਦਾਂ ਵਿੱਚ ਮਿਲਦੀ ਹੈ। ਇਸ ਸਥਿਤੀ ਤੋਂ ਬਾਅਦ ਵੀ IVF-ICSI ਤਕਨੀਕ ਰਾਹੀਂ ਆਪਣੇ ਜੈਨੇਟਿਕ ਬੱਚੇ ਦੇ ਪਿਤਾ ਬਣਨ ਦੀ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਓਲੀਗੋਸਪਰਮੀਆ (Oligospermia)

ਜਦੋਂ ਮਰਦਾਂ ਵਿੱਚ ਵੀਰਜ ਨਿਕਲਣ ਦੇ ਦੌਰਾਨ ਸ਼ੁਕਰਾਣੂਆਂ ਦਾ ਗਾੜ੍ਹਾਪਣ ਜਾਂ ਗਿਣਤੀ ਕਾਫੀ ਘੱਟ ਹੁੰਦੀ ਹੈ। ਘੱਟ ਗਾੜ੍ਹਾਪਣ ਦੇ ਨਾਲ-ਨਾਲ ਸ਼ੁਕ੍ਰਾਣੂਆਂ ਦੀਆਂ ਵਿਲੱਖਣਤਾਵਾਂ ਰੂਪ ਵਿਗਿਆਨ ਅਤੇ ਗਤੀਸ਼ੀਲਤਾ ਅੰਡੇ ਵਿੱਚ ਪ੍ਰਵੇਸ਼ ਨੂੰ ਰੋਕਦੀਆਂ ਹਨ।

ਟੈਰਾਟੋਸਪਰਮੀਆ (Teratospermia)

ਜਦੋਂ ਮਰਦਾਂ ਦੇ ਸ਼ੁਕਰਾਣੂਆਂ ਵਿੱਚ ਅਸਧਾਰਣ ਰੂਪ ਵਿਗਿਆਨ (ਅਸਧਾਰਨ ਸ਼ਕਲ, ਸਿਰ, ਪੂਛ ਵਿੱਚ ਨੁਕਸ) ਹੁੰਦਾ ਹੈ, ਤਾਂ ਇਸਨੂੰ ਟੈਰਾਟੋਸਪਰਮੀਆ ਸਥਿਤੀ ਵਜੋਂ ਜਾਣਿਆ ਜਾਂਦਾ ਹੈ।

Types of Male Infertility - ਮਰਦ ਬਾਂਝਪਨ ਦੀਆਂ ਕਿਸਮਾਂ
ਮਰਦ ਬਾਂਝਪਨ ਦੀਆਂ 4 ਪ੍ਰਮੁੱਖ ਕਿਸਮਾਂ: Asthenospermia, Azoospermia, Teratospermia, Oligospermia

Causes Of Low Sperm Count (ਘੱਟ ਸ਼ੁਕਰਾਣੂ ਗਿਣਤੀ ਦੇ ਮੁੱਖ ਕਾਰਕ)

ਮਰਦ ਬਾਂਝਪਨ ਵਰਗੀ ਸਮੱਸਿਆ ਦੇ ਲਈ ਕਈ ਤਰ੍ਹਾਂ ਦੇ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ, ਪਰ ਲਗਭਗ ਅੱਧੇ ਮਰੀਜ਼ਾਂ ਦੇ ਵਿੱਚ ਵੀਰਜ ਦੀ ਘੱਟ ਰਿਪੋਰਟ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਣ ਨਹੀਂ ਮਿਲਦਾ।

  1. ਮਰਦ ਬਾਂਝਪਨ ਦੀਆਂ ਸਮੱਸਿਆਵਾਂ
  2. ਸ਼ੁਕਰਾਣੂ ਟਿਊਬ ਵਿੱਚ ਰੁਕਾਵਟ
  3. ਟੈਸਟਿਕੂਲਰ ਸੱਟ ਅਤੇ ਬਿਮਾਰੀ
  4. ਸ਼ੁਕਰਾਣੂਆਂ ਦੇ ਵਿੱਚ ਵਿਕਾਰ
  5. ਜੈਨੇਟਿਕ ਵਿਕਾਰ
  6. ਵੀਰਜਭੋਗ ਨਾਲ ਸਮੱਸਿਆ
  7. ਹਾਰਮੋਨਲ ਸਮੱਸਿਆਵਾਂ
  8. ਉਪਜਾਊ ਸ਼ਕਤੀ ਨੂੰ ਘੱਟ ਕਰਣ ਵਾਲੀਆਂ ਦਵਾਈਆਂ
  9. ਵਾਤਾਵਰਣਕ ਰੇਡੀਏਸ਼ਨ
  10. ਆਮ ਡਾਕਟਰੀ ਬਿਮਾਰੀਆਂ ਜੋ ਉਪਜਾਊ ਸ਼ਕਤੀ ਨੂੰ ਘੱਟ ਕਰਦੀਆਂ ਹਨ

ਇਜੈਕੂਲੇਸ਼ਨ ਦੀਆਂ ਸਮੱਸਿਆਵਾਂ:

ਜਿਨ੍ਹਾਂ ਨੂੰ ਵੀਰਜ ਸਮੱਸਿਆ ਵਜੋਂ ਜਾਣਿਆ ਜਾਂਦਾ ਹੈ। ਇਹ ਸਪਰਮ ਨੂੰ ਅੰਡੇ ਤੱਕ ਪਹੁੰਚਣ ਤੋਂ ਰੋਕ ਕੇ ਬਾਂਝਪਨ ਦਾ ਕਾਰਣ ਬਣਦੀਆਂ ਹਨ (ਪ੍ਰਜਨਨ ਨਲੀਕਾ / Ejaculatory Duct ਵਿੱਚ ਬਲੌਕੇਜ)।

ਸ਼ੁਕਰਾਣੂਆਂ ਦੀ ਗਿਣਤੀ ਅਤੇ ਗਤੀਸ਼ੀਲਤਾ:

ਸ਼ੁਕਰਾਣੂਆਂ ਦੀ ਘੱਟ ਗਿਣਤੀ, ਗਤੀਸ਼ੀਲਤਾ ਵਿੱਚ ਕਮੀ ਜਾਂ ਅਸਧਾਰਨ ਆਕਾਰ ਕਾਰਨ ਸ਼ੁਕਰਾਣੂ ਅੰਡੇ ਨੂੰ ਉਪਜਾਊ ਬਣਾਉਣ ਦੇ ਕੁਸ਼ਲ ਨਹੀਂ ਹੁੰਦੇ।

ਐਂਟੀ-ਸ਼ੁਕ੍ਰਾਣੂ ਐਂਟੀਬਾਡੀਜ਼:

ਸਰੀਰ ਦੁਆਰਾ ਅਜਿਹੇ ਐਂਟੀਬਾਡੀਜ਼ ਪੈਦਾ ਕਰਨਾ ਜੋ ਸ਼ੁਕਰਾਣੂ ਦੀ ਗਤੀਸ਼ੀਲਤਾ ਨੂੰ ਖਤਮ ਕਰ ਦਿੰਦੇ ਹਨ (ਆਮ ਤੌਰ 'ਤੇ ਨਸਬੰਦੀ ਤੋਂ ਬਾਅਦ)।

ਵੈਰੀਕੋਸੇਲ (Varicocele):

ਨਾੜੀਆਂ ਦੀ ਸੋਜ ਜੋ ਅੰਡਕੋਸ਼ ਨੂੰ ਖੂਨ ਸਪਲਾਈ ਕਰਦੀਆਂ ਹਨ। ਇਹ ਮਰਦ ਬਾਂਝਪਨ ਦਾ ਸਭ ਤੋਂ ਆਮ ਅਤੇ ਸਰਜੀਕਲ ਇਲਾਜਯੋਗ ਕਾਰਣ ਹੈ।

ਜੀਵਨ ਸ਼ੈਲੀ, ਪੋਸ਼ਣ, ਸਿਗਰਟਨੋਸ਼ੀ, ਸ਼ਰਾਬ ਅਤੇ ਗਰਮੀ:

ਪ੍ਰੋਟੀਨ ਤੇ ਵਿਟਾਮਿਨ ਦੀ ਘਾਟ, ਸਿਗਰਟਨੋਸ਼ੀ, ਸ਼ਰਾਬ ਅਤੇ ਵਧੇਰੇ ਗਰਮੀ (ਜਿਵੇਂ ਲੰਬਾ ਸਮਾਂ ਬੈਠਣ ਵਾਲੇ ਡਰਾਈਵਰ ਤੇ ਸੇਲਜ਼ਮੈਨ) ਸ਼ੁਕਰਾਣੂ ਗੁਣਵੱਤਾ ਤੇ ਮਾੜਾ ਅਸਰ ਪਾਉਂਦੇ ਹਨ।

ਸ਼ੁਕਰਾਣੂ ਬੈਂਕ (Cryobank):

ਉਹ ਕੇਂਦਰ ਜੋ ਸ਼ੁਕਰਾਣੂਆਂ ਨੂੰ ਇਕੱਠਾ ਅਤੇ ਲੰਬੇ ਸਮੇਂ ਲਈ ਸੁਰੱਖਿਅਤ ਸਟੋਰ ਕਰਨ ਦੀ ਐਂਡਰੋਲੋਜੀ ਸਹੂਲਤ ਪ੍ਰਦਾਨ ਕਰਦੇ ਹਨ।

Causes of Low Sperm Count - ਘੱਟ ਸ਼ੁਕਰਾਣੂਆਂ ਦੇ ਕਾਰਨ
ਘੱਟ ਸ਼ੁਕਰਾਣੂ ਗਿਣਤੀ ਦੇ ਮੁੱਖ ਕਾਰਨ: ਤਣਾਅ, ਹਾਰਮੋਨ, ਜੀਵਨ ਸ਼ੈਲੀ ਅਤੇ ਆਦਤਾਂ

ਜਨਨ ਸ਼ਕਤੀ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਮਰਦਾਂ ਦੀ ਜਾਂਚ

ਪੁਰਸ਼ ਬਾਂਝਪਨ ਦੇ ਲਈ ਜਾਂਚ ਅਸਲ ਵਿੱਚ ਇਹ ਪਤਾ ਕਰਨ ਦੇ ਵਿੱਚ ਕਾਫੀ ਜ਼ਿਆਦਾ ਮਦਦ ਕਰਦੀ ਹੈ, ਕਿ ਸ਼ੁਕਰਾਣੂ ਉਤਪਾਦਨ, ਕਾਰਜ ਜਾਂ ਫਿਰ ਆਵਾਜਾਈ ਦੀਆਂ ਕਿਹੜੀਆਂ ਪ੍ਰਕਿਰਿਆਵਾਂ ਕਮਜ਼ੋਰ ਹਨ।

ਸਧਾਰਣ ਸਰੀਰਕ ਟੈਸਟ

ਜਣਨ ਅੰਗਾਂ ਦੀ ਜਾਂਚ ਅਤੇ ਡਾਕਟਰੀ ਇਤਿਹਾਸ, ਪਿਛਲੀਆਂ ਬਿਮਾਰੀਆਂ ਦਾ ਮੁਲਾਂਕਣ।

ਵੀਰਜ ਮੁਲਾਂਕਣ (Semen Analysis)

ਸ਼ੁਕਰਾਣੂਆਂ ਦੀ ਸੰਖਿਆ, ਗਤੀਸ਼ੀਲਤਾ, ਰੂਪ ਵਿਗਿਆਨ ਅਤੇ ਗੁਣਵੱਤਾ ਦੀ ਜਾਂਚ।

ਹਾਰਮੋਨ ਦੀ ਜਾਂਚ

ਟੈਸਟੋਸਟੀਰੋਨ ਦੇ ਪੱਧਰਾਂ ਅਤੇ ਹੋਰ ਮਰਦ ਹਾਰਮੋਨਾਂ ਦਾ ਮੁਲਾਂਕਣ ਕਰਨ ਲਈ ਖੂਨ ਦੀ ਜਾਂਚ।

ਟੈਸਟਿਸ ਦਾ ਡੋਪਲਰ ਟੈਸਟ

ਟ੍ਰਾਂਸ ਰੈਕਟਲ ਅਲਟਰਾਸਾਊਂਡ ਅਤੇ ਡੋਪਲਰ ਰਾਹੀਂ ਨਸਾਂ ਅਤੇ ਬਲੌਕੇਜ ਦੀ ਨਿਗਰਾਨੀ।

ਮਰਦ ਅਤੇ ਔਰਤ ਦੋਵਾਂ ਨੂੰ ਹੀ ਆਪਣੀ ਪ੍ਰਜਨਨ ਸਿਹਤ ਦੀ ਜਾਂਚ ਕਰਨ ਦੇ ਲਈ ਨਿਯਮਿਤ ਤੌਰ ‘ਤੇ ਆਪਣੀ ਜਣਨ ਸਮਰੱਥਾ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਡਾ. ਸੁਮਿਤਾ ਸੋਫਤ IVF ਹਸਪਤਾਲ ਲੁਧਿਆਣਾ ਵਿਖੇ ਮਰਦ ਬਾਂਝਪਨ ਦਾ ਉੱਚ ਸਫਲਤਾ ਦਰ ਨਾਲ ਉੱਨਤ ਇਲਾਜ ਉਪਲਬਧ ਹੈ।

ਮਰਦ ਬਾਂਝਪਨ ਬਾਰੇ ਵਿਸ਼ੇਸ਼ ਵੀਡੀਓ:

ਆਸਾਨ ਅਤੇ ਤੁਰੰਤ ਮੁਲਾਕਾਤ ਬੁਕਿੰਗ

ਡਾ. ਸੁਮਿਤਾ ਸੋਫਤ ਨਾਲ ਮੁਲਾਕਾਤ ਬੁੱਕ ਕਰੋ

29+ ਸਾਲਾਂ ਦੇ ਤਜਰਬੇ ਅਤੇ ਉੱਚ ਸਫਲਤਾ ਦਰ ਨਾਲ ਆਪਣੀ ਮਾਤਾ-ਪਿਤਾ ਬਣਨ ਦੀ ਯਾਤਰਾ ਅੱਜ ਹੀ ਸ਼ੁਰੂ ਕਰੋ।

ਵਟਸਐਪ ਕਾਲ ਕਰੋ ਲੋਕੇਸ਼ਨ